ਹਾਦਸੇ ‘ਚ ਮੋਟਰ ਸਾਈਕਲ ਚਾਲਕ ਦੀ ਮੌਤ, ਮਾਮਲਾ ਦਰਜ

ਹਾਦਸੇ ‘ਚ ਮੋਟਰ ਸਾਈਕਲ ਚਾਲਕ ਦੀ ਮੌਤ, ਮਾਮਲਾ ਦਰਜ
ਮੋਗਾ, (ਗੁਰਜੰਟ ਸਿੰਘ)-)-ਬੀਤੀ ਦੇਰ ਰਾਤ ਜਲਾਲਾਬਾਦ ਰੋਡ ਇਕ ਅਣਪਛਾਤੇ ਕੈਂਟਰ ਦੀ ਲਪੇਟ ‘ਚ ਆ ਕੇ ਮੋਟਰ ਸਾਈਕਲ ਚਾਲਕ ਗੁਰਦੀਪ ਸਿੰਘ (40) ਨਿਵਾਸੀ ਪਿੰਡ ਗਾਲਿਬ ਕਲਾਂ ਦੀ ਮੌਤ ਹੋ ਗਈ। ਇਸ ਸਬੰਧ ਵਿਚ ਥਾਣਾ ਮਹਿਣਾ ਦੇ ਸਹਾਇਕ ਥਾਣੇਦਾਰ ਮਨਜਿੰਦਰ ਸਿੰਘ ਵਲੋਂ ਮ੍ਰਿਤਕ ਦੇ ਬੇਟੇ ਜਸਵੰਤ ਸਿੰਘ ਉਰਫ ਸੋਨੂੰ ਦੇ ਬਿਆਨਾਂ ਤੇ ਅਣਪਛਾਤੇ ਕੰਟੈਨਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਸੂਤਰਾਂ ਦੇ ਅਨੁਸਾਰ ਮ੍ਰਿਤਕ ਗੁਰਦੀਪ ਸਿੰਘ ਜੋ ਪਸ਼ੂ ਪਾਲਣ ਵਿਭਾਗ ਵਿਚ ਕੰਮ ਕਰਦਾ ਸੀ, ਆਪਣੇ ਮੋਟਰ ਸਾਈਕਲ ਤੇ ਪਿੰਡ ਦਾਤਾ ਵਲੋਂ ਗਾਲਬ ਕਲਾਂ ਆਪਣੇ ਪਿੰਡ ਜਾ ਰਿਹਾ ਸੀ ਤਾਂ ਜਲਾਲਾਬਾਦ ਰੋਡ ਤੇ ਤੇਜ ਰਫਤਾਰ ਕੰਟੈਨਰ ਚਾਲਕ ਨੇ ਉਸ ਨੂੰ ਟੱਕਰ ਮਾਰੀ, ਜਿਸ ਨਾਲ ਉਹ ਮੋਟਰ ਸਾਈਕਲ ਸਮੇਤ ਡਿੱਗ ਪਿਆ ਅਤੇ ਬੁਰੀ ਤਰਾਂ ਨਾਲ ਜਖਮੀ ਹੋ ਗਿਆ। ਪਿੱਛੋਂ ਆ ਰਹੇ ਉਸਦੇ ਬੇਟੇ ਅਤੇ ਪਰਿਵਾਰ ਵਾਲਿਆਂ ਵਲੋਂ ਉਸਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ, ਉਥੇ ਉਸਨੇ ਦਮ ਤੋੜ ਦਿੱਤਾ। ਜਾਂਚ ਅਧਿਕਾਰੀ ਨੇ ਕਿਹਾ ਕਿ ਅੱਜ ਗੁਰਦੀਪ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਉਨਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ।

Related posts

Leave a Comment