ਮੋਗਾ ਜਿਲੇ ‘ਚ ਖੂੰਖਾਰ ਕੁੱਤਿਆਂ ਦਾ ਕਹਿਰ ਜਾਰੀ, ਨੌਂ ਮਹੀਨਿਆਂ ਦੀ ਬੱਚੀ ਨੂੰ ਖੂੰਖਾਰ ਕੁੱਤਿਆਂ ਨੇ ਨੋਚਿਆ

ਮੋਗਾ ਜਿਲੇ ‘ਚ ਖੂੰਖਾਰ ਕੁੱਤਿਆਂ ਦਾ ਕਹਿਰ ਜਾਰੀ, ਨੌਂ ਮਹੀਨਿਆਂ ਦੀ ਬੱਚੀ ਨੂੰ ਖੂੰਖਾਰ ਕੁੱਤਿਆਂ ਨੇ ਨੋਚਿਆ

ਮੋਗਾ, (ਨਵਦੀਪ ਮਹੇਸਰੀ) : ਮੋਗਾ ਜ਼ਿਲੇ ਅੰਦਰ ਪਿਛਲੇ ਲੰਮੇ ਸਮੇਂ ਤੋਂ ਖੂੰਖਾਰ ਕੁੱਤਿਆਂ ਦਾ ਕਹਿਰ ਜਾਰੀ ਹੈ ਅਤੇ ਜ਼ਿਲੇ ਦੇ ਕਈ ਪਿੰਡਾਂ ਤੇ ਕਸਬਿਆਂ ਅੰਦਰ ਖੂੰਖਾਰ ਕੁੱਤਿਆਂ ਵਲੋਂ ਕਈ ਬੱਚਿਆਂ ਤੇ ਬਜੁਰਗਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਚੁੱਕਾ ਹੈ। ਮੋਗਾ ਸ਼ਹਿਰ ਅੰਦਰ ਵੀ ਅਜਿਹੇ ਕੁੱਤਿਆਂ ਦੇ ਝੁੰਡ ਥਾਂ-ਥਾਂ ਘੁੰਮ ਰਹੇ ਹਨ ਜੋ ਦੇਰ ਰਾਤ ਸਮੇਂ ਜਾਣ ਵਾਲੇ ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਹਨ ਪਰ ਜ਼ਿਲਾ ਪ੍ਰਸਾਸਨ ਤੇ ਨਗਰ ਨਿਗਮ ਇਸ ਮਾਮਲੇ ‘ਚ ਗੰਭੀਰ ਨਹੀਂ ਜਾਪ ਰਿਹਾ। ਅੱਜ ਸਵੇਰ ਸਮੇਂ ਜ਼ਿਲੇ ਦੇ ਪਿੰਡ ਦੌਧਰ ਗਰਬੀ ਵਿਖੇ ਪ੍ਰਵਾਸੀ ਮਜ਼ਦੂਰ ਮੋਤੀ ਰਾਮ ਦੀ ਇਕ ਨੌਂ ਮਹੀਨੇ ਦੀ ਨੰਨੀ ਬੱਚੀ ਨੂੰ ਖੂੰਖਾਰ ਕੁੱਤੇ ਚੁੱਕ ਕੇ ਲੈ ਗਏ ਤੇ ਅਚਾਨਕ ਸੜਕ ਤੇ ਜਾ ਰਹੇ ਕਾਰ ਚਾਲਕ ਦੀ ਨਜ਼ਰ ਪੈ ਗਈ ਜਿਸ ਨੇ ਉਸ ਨੰਨੀ ਬੱਚੀ ਨੂੰ ਕੁੱਤਿਆਂ ਦੇ ਚੁੰਗਲ ‘ਚੋਂ ਛੁਡਵਾਇਆ। ਜਾਣਕਾਰੀ ਦੇ ਅਨੁਸਾਰ ਮੋਤੀ ਰਾਮ ਪਿੰਡ ਦੌਧਰ ਗਰਬੀ ਵਿਖੇ ਪਰਵਾਰ ਸਮੇਤ ਮੁਖਤਿਆਰ ਸਿੰਘ ਦੇ ਖੇਤ ‘ਚ ਆਲੂਆਂ ਦੀ ਪੁਟਾਈ ਕਰਨ ਲਈ ਆਇਆ ਸੀ ਤੇ ਉਥੇ ਮੋਟਰ ਤੇ ਰਹਿ ਰਿਹਾ ਸੀ ਤੇ ਜਦੋਂ ਪਰਿਵਾਰਕ ਮੈਂਬਰ ਬੱਚੀ ਨੂੰ ਇਕੱਲੀ ਛੱਡ ਗÂ ਤੇ ਖੂੰਖਾਰ ਕੁੱਤਾ ਬੱਚੀ ਨੂੰ ਢਿੱਡ ਤੋਂ ਚੁੱਕ ਕੇ ਲੈ ਗਿਆ। ਜਿਸ ਨੂੰ ਤੁਰੰਤ ਸਿਵਲ ਹਸਪਤਾਲ ਢੁੱਡੀਕੇ ਲਿਜਾਇਆ ਗਿਆ, ਡਾਕਟਰਾਂ ਨੇ ਉਸਦੀ ਨਾਜੁਕ ਹਾਲਤ ਨੂੰ ਦੇਖਦਿਆਂ ਸਿਵਲ ਹਸਪਤਾਲ ਮੋਗਾ ਭੇਜਿਆ ਜਿੱਥੋਂ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ। ਉਕਤ ਘਟਨਾ ਨੂੰ ਲੈ ਕੇ ਬਜੁਰਗਾਂ ਅਤੇ ਬੱਚਿਆਂ ਅੰਦਰ ਦਹਿਸਤ ਦਾ ਮਹੌਲ ਬਣਿਆ ਹੋਇਆ ਹੈ।

Related posts

Leave a Comment