
ਆਸ਼ਾ ਵਰਕਰਾਂ ਦੇ ਮੰਗ ਪੱਤਰ ਨੂੰ ਸਿਹਤ ਮੰਤਰੀ ਪਾਸ ਫਾਰਵਰਡ ਕਰਨ ਤੇ ਮੈਡੀਕਲ ਸੁਪਰਡੈਂਟ ਜਲੰਧਰ ਨੇ ਕੀਤਾ ਇਨਕਾਰ
ਜਲੰਧਰ 28 ਅਗਸਤ 2023 ਡੈਮੋਕ੍ਰੇਟਿਕ ਆਸ਼ਾ ਵਰਕਰ ਫੈਸਿਲੀਟੇਟਰ ਯੂਨੀਅਨ ਪੰਜਾਬ ਜਿਲਾ ਜਲੰਧਰ ਦੇ ਸ਼ਹਿਰੀ ਯੂਨਿਟ ਵੱਲੋਂ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਅੱਜ ਬਲਾਕ ਪ੍ਰਧਾਨ ਆਸ਼ਾ ਗੁਪਤਾ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਜਲੰਧਰ ਦੇ ਵਿਚ ਸਿਹਤ ਮੰਤਰੀ ਪੰਜਾਬ ਨੂੰ 15 ਸਤੰਬਰ ਨੂੰ ਪਟਿਆਲਾ ਰੈਲੀ ਦਾ ਨੋਟਿਸ ਦੇਣ ਲਈ ਰੋਸ ਰੈਲੀ ਕੀਤੀ ਗਈ।ਰੈਲੀ ਉਪਰੰਤ ਜਦ ਲੋਕਲ ਆਗੂਆ ਦਾ ਵਫ਼ਦ ਮੈਡੀਕਲ ਸੁਪਰਡੈਂਟ ਜਲੰਧਰ ਨੂੰ ਮੰਗ ਪੱਤਰ ਤੇ ਪਟਿਆਲਾ ਧਰਨੇ ਦਾ ਨੋਟਿਸ ਦੇਣ ਲਈ ਗਿਆ ਤਾਂ ਮੈਡੀਕਲ ਸੁਪਰਡੈਂਟ ਨੇ ਲੈਣ ਤੋਂ ਇਨਕਾਰ ਕਰ ਦਿਤਾ ਜਿਸ ਤੋਂ ਬਾਅਦ ਰੋਹ ਵਿੱਚ ਆਏ ਵਰਕਰਾਂ ਨੇ ਮੈਡੀਕਲ ਸੁਪਰਡੈਂਟ ਖਿਲਾਫ ਜ਼ੋਰਦਾਰ ਨਾਹਰੇਬਾਜੀ ਕਰਦਿਆਂ ਉਨਾਂ ਦੇ ਦਰਵਾਜ਼ੇ ਤੇ ਹੀ ਮੰਗ ਪੱਤਰ ਚਿਪਕਾ ਦਿੱਤਾ ਅਤੇ ਐਲਾਨ ਕੀਤਾ ਕਿ ਮੈਡੀਕਲ ਸੁਪਰਡੈਂਟ ਜਲੰਧਰ ਦੇ ਇਸ ਵਤੀਰੇ ਵਿਰੁੱਧ ਜਲਦ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।ਇਸ ਰੋਸ ਧਰਨੇ ਨੂੰ ਡੈਮੋਕ੍ਰੇਟਿਕ ਮੁਲਾਜਮ ਫੈਡਰੇਸ਼ਨ ਦੇ ਜਿਲਾ ਪ੍ਰਧਾਨ ਹਰਿੰਦਰ ਦੁਸਾਂਝ, ਡੈਮੋਕ੍ਰੇਟਿਕ ਆਸ਼ਾ ਵਰਕਰ ਫੈਸਿਲੀਟੇਟਰ ਯੂਨੀਅਨ ਪੰਜਾਬ ਜਿਲਾ ਜਲੰਧਰ ਦੇ ਆਗੂ ਆਸ਼ਾ ਗੁਪਤਾ,ਸ਼ਹਿਰੀ ਯੂਨਿਟ ਦੇ ਆਗੂ ਮੌਸਮੀ , ਹਰਜਿੰਦਰ ਕੌਰ, ਜਸਬੀਰ ਕੌਰ,ਗੀਤਾ,ਨੀਤੂ, ਸਰਬਜੀਤ ਕੌਰ ,ਮਾਲਾ,ਸੰਤੋਸ਼, ਸੁਖਵਿੰਦਰ ਕੌਰ ਤੇ ਸੋਨੀਆ ਨੇ ਸੰਬੋਧਨ ਕੀਤਾ।
Please Share This News By Pressing Whatsapp Button