
ਬਸਤੀ ਦਾਨਿਸ਼ਮੰਦਾਂ ਵਿਚ “ਉਡਾਰੀਆਂ ਬਾਲ ਵਿਕਾਸ” ਮੇਲੇ ਤਹਿਤ ਆਂਗਣਵਾੜੀ ਸੈਂਟਰ ਵਿਚ ਬਾਲ ਮੇਲਾ ਕਰਵਾਇਆ ਗਿਆ MC Sunita Rinku ਵੱਲੋਂ ਕੀਤੀ ਗਈ ਮੁੱਖ ਮਹਿਮਾਨ ਵਜੋਂ ਸ਼ਿਰਕਤ!
ਜਲੰਧਰ ਬਸਤੀ ਦਾਨਿਸ਼ਮੰਦਾ ਵਿਖੇ ਸਮਾਜਿਕ ਸੁਰੱਖਿਆ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਹੇਠ 18 ਨਵੰਬਰ 2022 ਤੋਂ ਲੈ ਕੇ 20 ਨਵੰਬਰ 2022 ਤੱਕ ਸਮੂਹ ਆਂਗਨਵਾੜੀ ਸੈਂਟਰਾਂ ਵਿਚ “ਉਡਾਰੀਆਂ ਬਾਲ ਵਿਕਾਸ” ਮੇਲਾ ਮਨਾਇਆ ਜਾ ਰਿਹਾ ਹੈ! ਇਸ ਮੌਕੇ ਤੇ ਬੱਚਿਆਂ ਨੂੰ ਵੱਖ-ਵੱਖ ਮਾਨਸਿਕ ਸਰੀਰਕ ਗਤੀਵਿਧੀਆਂ ਕਰਵਾਈਆਂ ਗਈਆਂ ਇਸ ਮੌਕੇ ਤੇ C.D.P.O Neelam Shoor ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ “ਉਡਾਰੀਆਂ ਬਾਲ ਮੇਲਾ” 18 ਨਵੰਬਰ ਤੋਂ 20ਨਵੰਬਰ 2022 ਤੱਕ ਮਨਾਇਆ ਜਾਵੇਗਾ ! ਸਰਕਲ ਸੁਪਰਵਾਈਜ਼ਰ Jeenat ਵੱਲੋਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਕੁਪੋਸ਼ਨ ਸਬੰਧੀ ਜਾਗਰੂਕ ਕੀਤਾ ਗਿਆ! ਬੱਚਿਆਂ ਨੂੰ Gift ਵੀ ਦਿੱਤੇ ਗਏ| ਇਸ ਮੌਕੇ ਤੇ ਆਂਗਨਵਾੜੀ ਵਰਕਰ ਅਤੇ ਹੈਲਪਰ ਵੀ ਹਾਜ਼ਰ ਸਨ| ਐਮ ਸੀ Sunita Rinku ਵੱਲੋਂ ਖਾਸ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਅਤੇ ਬੱਚਿਆਂ ਨੂੰ ਪਿਆਰ ਅਤੇ ਚੰਗੇ ਭਵਿੱਖ ਲਈ ਆਸ਼ੀਰਵਾਦ ਦਿਤਾ ਗਿਆ !
Please Share This News By Pressing Whatsapp Button