
ਪੰਜਾਬ ਸਰਕਾਰ ਵੱਲੋਂ 1 ਸਤੰਬਰ ਤੋਂ 30 ਸਤੰਬਰ ਤੱਕ ਮਨਾਏ ਜਾ ਰਹੇ ਪੋਸ਼ਣ ਮਾਹ ਬਾਰੇ ਕੌਂਸਲਰ ਬਬੀਤਾ ਵਰਮਾ ਵੱਲੋਂ ਆਪਣੇ ਵਾਰਡ ਦੇ ਲੋਕਾਂ ਨੂੰ ਕੀਤਾ ਜਾਗਰੂਕ !
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 1 ਸਤੰਬਰ ਤੋਂ 30 ਸਤੰਬਰ ਤੱਕ ਪੋਸ਼ਣ ਮਾਹ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਾਲ ਵਿਕਾਸ ਪ੍ਰੋਜੈਕਟ ਅਫਸਰ ਸੁਪਰਵਾਈਜ਼ਰ ਮੈਡਮ ਜ਼ੀਨਤ ਅਤੇ ਕੌਂਸਲਰ ਬਬੀਤਾ ਵਰਮਾ ਵਾਰਡ ਨੰਬਰ 43 ਦੀ ਦੇਖ ਰੇਖ ਹੇਠ ਪੌਸ਼ਣ ਮਾਹ ਦੌਰਾਨ ਰਵਾਇਤੀ ਭੋਜਨ ਅਤੇ ਰਸੋਈ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਅਤੇ ਲਾਭਪਾਤਰੀਆ ਨੂੰ ਰਾਸ਼ਨ ਵੀ ਵੰਡਿਆ ਗਿਆ। ਇਸ ਮੌਕੇ ਤੇ ਇਲਾਕਾ ਕੌਂਸਲਰ ਬਬੀਤਾ ਵਰਮਾ ਨੇ ਕਿਹਾ ਸਮਾਜ ਵਿਚ ਜਾਗਰੂਕਤਾ ਲਿਆਉਣ ਲਈ ਆਂਗਨਵਾੜੀ ਸੈਂਟਰ ਨੰਬਰ 5 ਬਸਤੀ ਦਾਨਿਸ਼ਮੰਦਾ ਦੇ ਮੁਲਾਜ਼ਮਾਂ ਵੱਲੋਂ ਰੋਜ਼ਾਨਾ ਦੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ। ਜਿਸ ਦਾ ਮੁੱਖ ਮਹੱਤਵ ਸਮਾਜ ਨੂੰ ਤੰਦਰੁਸਤ ਅਤੇ ਸਿਹਤਮੰਦ ਬਣਾਉਣਾ ਹੈ।
Please Share This News By Pressing Whatsapp Button