
ਕੌਸਲਰ ਬਬੀਤਾ ਵਰਮਾ ਵੱਲੋ ਸਲਾਨਾ ਲੰਗਰ ਲਈ ਰਾਸ਼ਨ ਸਮੱਗਰੀ ਦਾ ਟਰੱਕ ਕੀਤਾ ਗਿਆ ਰਵਾਨਾ
ਪ੍ਰੇਮ ਸੁਧਾਰ ਸਭਾ (ਰਜਿ.) ਲਸੂੜੀ ਮੁਹੱਲਾ, ਬਸਤੀ ਦਾਨਿਸ਼ਮੰਦਾਂ ਜਲੰਧਰ ਵੱਲੋਂ ਮਾਤਾ ਚਿੰਤਪੂਰਨੀ ਜੀ ਦੇ ਸਾਵਣ ਮਹੀਨੇ ਦੇ ਮੇਲਿਆ ਵਿੱਚ ਸਲਾਨਾ ਲੰਗਰ 2 ਤੋਂ 4 ਅਗਸਤ 2022 ਤੱਕ ਪਿੰਡ ਮੰਗੋਵਾਲ, ਚੌਹਾਲ ਡੈਮ, ਹੁਸ਼ਿਆਰਪੁਰ ਵਿੱਚ ਬੜੀ ਸ਼ਰਧਾ ਨਾਲ ਲਗਾਇਆ ਜਾ ਰਿਹਾ ਹੈ। ਲੰਗਰ ਨਾਲ ਭਰੀ ਹੋਈ ਗੱਡੀ ਨੂੰ ਰਵਾਨਾ ਕਰਨ ਲਈ ਮੁੱਖ ਮਹਿਮਾਨ ਵੱਜੋਂ ਵਾਰਡ ਨੰਬਰ 43 ਤੋਂ ਕੌਂਸਲਰ ਸ਼੍ਰੀ ਮਤੀ ਬਬੀਤਾ ਵਰਮਾ ਜੀ ਪਹੁੰਚੇ। ਇਸ ਤੋਂ ਮੋਕੇ ਤੇ ਸੁਸਾਇਟੀ ਮੈਂਬਰਾਂ ਵੱਲੋ ਮੁੱਖ ਮਹਿਮਾਨ ਕੌਸਲਰ ਬਬੀਤਾ ਵਰਮਾ ਜੀ ਨੂੰ ਸਨਮਾਨਿਤ ਵੀ ਕੀਤਾ ਗਿਆ।।ਇਸ ਮੌਕੇ ਤੇ ਸੁਸਾਇਟੀ ਦੇ ਮੈਂਬਰ ਕਾਂਗਰਸ ਪਾਰਟੀ ਦੇ ਯੂਵਾਂ ਨੇਤਾ ਗੌਰਵ ਕੁਮਾਰ ਭਗਤ ਜੀ, ਸੁਰਿੰਦਰ ਭਗਤ ਜੀ, ਪਾਲਾ ਕਰਿਆਨਾ ਵਾਲੇ, ਸ਼ਬਾ ਹਲਵਾਈ ਜੀ, ਉਦੇ ਭਗਤ ਜੀ , ਰਤਲ ਲਾਲ ਜੀ, ਬਿੰਦੂ ਜੀ , ਜਸਵਿੰਦਰ ਜੀ, ਅਤੇ ਕਿਸ਼ਨ ਲਾਲ ਜੀ ਵੀ ਮੌਜੂਦ ਸਨ। ਇਸ ਮੋਕੇ ਤੇ ਕੌਸਲਰ ਬਬੀਤਾ ਵਰਮਾ ਜੀ ਵੱਲੋ ਮਾਤਾ ਚਿੰਤਪੁਰਨੀ ਜੀ ਦੇ ਮੇਲੇ ਦੀਆਂ ਸਭ ਨੂੰ ਵਧਾਈਆਂ ਵੀ ਦਿੱਤੀਆਂ ਗਈਆਂ।
Please Share This News By Pressing Whatsapp Button