ਮੋਗਾ ਤੋਂ ਪੱਤਰਕਾਰ ਦਾ 19 ਸਾਲਾਂ ਲੜਕਾ ਅਗਵਾ

ਮੋਗਾ ਤੋਂ ਪੱਤਰਕਾਰ ਦਾ 19 ਸਾਲਾਂ ਲੜਕਾ ਅਗਵਾ ਮੋਗਾ, (ਨਵਦੀਪ ਮਹੇਸਰੀ) : ਮੋਗਾ ਦੇ ਵਿਸ਼ਵਕਰਮਾ ਭਵਨ, ਜੀ.ਟੀ. ਰੋਡ ਨਜ਼ਦੀਕ ਰਹਿੰਦੇ ਪਹਿਰੇਦਾਰ ਦੇ ਪੱਤਰਕਾਰ ਜਗਮੋਹਨ ਸ਼ਰਮਾ ਦੇ ਪੁੱਤਰ ਤ੍ਰਿਭਵਨਦੀਪ (19) ਦਾ ਤਕਰੀਬਨ 8 ਵਜੇ ਅਣਪਛਾਤੇ ਵਿਅਕਤੀਆਂ ਵੱਲੋਂ ਕਥਿਤ ਅਗਵਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਪੱਤਰਕਾਰ ਜਗਮੋਹਨ ਸ਼ਰਮਾ ਨੇ ਦੱਸਿਆ ਕਿ ਉਸ ਦਾ ਬੇਟਾ ਸ਼ਾਮ ਨੂੰ ਸਾਹਿਲ ਵਾਸੀ ਸ਼ਹੀਦ ਭਗਤ ਸਿੰਘ ਨਗਰ ਮੋਗਾ ਦੇ ਨਾਲ ਆ ਰਿਹਾ ਸੀ ਤੇ ਕੁਝ ਅਣਪਛਾਤੇ ਕਾਰ ਸਵਾਰ ਪਿੱਛੋਂ ਆਏ ਤੇ ਉਨਾਂ ਨੇ ਮੋਟਰਸਾਈਕਲ ਰੋਕ ਕੇ ਉਸ ਨੂੰ ਉਤਾਰ ਕੇ ਜਬਰਨ ਆਪਣੇ ਨਾਲ…

Read More

ਆਲ ਇੰਡੀਆ ਫੂਡ ਐਂਡ ਅਲਾਈਡ ਵਰਕਰ ਯੂਨੀਅਨ ਜਿਲਾ ਮੋਗਾ ਦੀ ਭਰਵੀਂ ਮੀਟਿੰਗ ਹੋਈ

ਆਲ ਇੰਡੀਆ ਫੂਡ ਐਂਡ ਅਲਾਈਡ ਵਰਕਰ ਯੂਨੀਅਨ ਜਿਲਾ ਮੋਗਾ ਦੀ ਭਰਵੀਂ ਮੀਟਿੰਗ ਹੋਈ 30 ਤਾਰੀਕ ਦੇ ਬੰਦ ਦਾ ਕੋਈ ਵੀ ਅਸਰ ਨਹੀਂ ਹੋਵੇਗਾ : ਪਾਸ਼ਾ ਮੋਗਾ, (ਜਗਮੋਹਨ ਸ਼ਰਮਾ) : ਆਲ ਇੰਡੀਆ ਫੂਡ ਐਂਡ ਅਲਾਈਡ ਵਰਕਰਾਂ ਦੀ ਇਕ ਭਰਵੀਂ ਮੀਟਿੰਗ ਹੋਈ, ਜਿਸ ਵਿਚ ਜਲਰਲ ਸਕੱਤਰ ਪ੍ਰਕਾਸ਼ ਸਿੰਘ ਪਾਸ਼ਾ ਨੇ ਕਿਹਾ ਕਿ ਮੰਡੀ ਨਿਹਾਲ ਸਿੰਘ ਵਾਲਾ ਵਿਚ ਤਕਰੀਬਨ 70 ਪ੍ਰਤੀਸ਼ਤ ਲਿਫਟਿੰਗ ਹੋ ਚੁੱਕੀ ਹੈ ਅਤੇ ਮੰਡੀਆਂ ਵਿਚ ਲੇਬਰ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ। ਉਨਾਂ ਕਿਹਾ ਕਿ ਸਾਰੀਆਂ ਸਟੇਟ ਏਜੰਸੀਆਂ ਨੇ ਵੀ ਸਾਡੇ ਕੰਮ ਉਪਰ ਤਸੱਲੀ ਪ੍ਰਗਟਾਈ ਹੈ। ਇਸ ਮੌਕੇ…

Read More

ਡੈਪੋ ਨੂੰ ਸਿਖਲਾਈ ਦੇਣ ਹਿਤ ਗਰਾਂਊਂਡ ਲੈਵਲ ਟ੍ਰੇਨਰ (ਜੀ.ਐਲ.ਟੀ.) ਦੀ 1 ਮਈ ਨੂੰ ਜਿਲੇ ਦੇ ਸਮੂਹ ਐਸ.ਡੀ.ਐਮ. ਦਫ਼ਤਰਾਂ ‘ਚ ਹੋਵੇਗੀ ਇੰਟਰਵਿਊ

ਡੈਪੋ ਨੂੰ ਸਿਖਲਾਈ ਦੇਣ ਹਿਤ ਗਰਾਂਊਂਡ ਲੈਵਲ ਟ੍ਰੇਨਰ (ਜੀ.ਐਲ.ਟੀ.) ਦੀ 1 ਮਈ ਨੂੰ ਜਿਲੇ ਦੇ ਸਮੂਹ ਐਸ.ਡੀ.ਐਮ. ਦਫ਼ਤਰਾਂ ‘ਚ ਹੋਵੇਗੀ ਇੰਟਰਵਿਊ ਪੰਜਾਬ ਸਰਕਾਰ ਵੱਲੋਂ ਸਮਾਜ ਵਿੱਚੋਂ ਨਸ਼ੇ ਦੀ ਬੁਰਾਈ ਦਾ ਮੁਕੰਮਲ ਸਫਾਇਆ ਕਰਨ ਲਈ ਆਰੰਭੀ ਡੈਪੋ ਮੁਹਿੰਮ ਤਹਿਤ ਡਰੱਗ ਅਬੂਜ਼ ਪ੍ਰੈਵੈਨਸ਼ਨ ਅਫਸਰਾਂ (ਡੈਪੋ)  ਨੂੰ ਸਿਖਲਾਈ ਦਿੱਤੀ ਜਾਣੀ ਹੈ, ਤਾਂ ਜੋ ਉਹ ਘਰ-ਘਰ ਜਾ ਕੇ ਨਸ਼ੇ ਖਿਲਾਫ ਲੋਕਾਂ ਨੂੰ ਜਾਗਰੂਕ ਕਰ ਸਕਣ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ. ਦਿਲਰਾਜ ਸਿੰਘ ਆਈ.ਏ.ਐਸ ਨੇ ਦਿੱਤੀ। ਡਿਪਟੀ ਕਮਿਸਨਰ ਨੇ ਦੱਸਿਆ ਕਿ ਇੰਨਾਂ ਡੈਪੋ ਨੂੰ ਸਿਖਲਾਈ ਦੇਣ ਲਈ ਹਰੇਕ ਸਬ ਡਵੀਜ਼ਨ ਵਿੱਚ ਗਰਾਂਊਂਡ ਲੈਵਲ…

Read More

ਵਿਧਾਇਕ ਦੇ ਲੋਕਾਂ ਨਾਲ ਕੀਤੇ ਵਾਅਦੇ ਦੇ ਉਲਟ ਕੰਮ ਕਰ ਰਹੇ ਹਨ ਕਾਂਗਰਸੀ ਆਗੂ

ਵਿਧਾਇਕ ਦੇ ਲੋਕਾਂ ਨਾਲ ਕੀਤੇ ਵਾਅਦੇ ਦੇ ਉਲਟ ਕੰਮ ਕਰ ਰਹੇ ਹਨ ਕਾਂਗਰਸੀ ਆਗੂ ਜਦਕਿ ਅਕਾਲੀ ਪੰਚਾਇਤਾਂ ਨੇ ਲੋਕਾਂ ਦੇ ਹੱਕ ਵਿੱਚ ਖੜਣ ਦਾ ਲਿਆ ਸਖਤ ਫੈਸਲਾ ਸਮਾਲਸਰ, (ਗਗਨਦੀਪ ਸ਼ਰਮਾਂ):- ਕਰੀਬ ਦੋ ਤਿੰਨ ਮਹੀਨੇ ਪਹਿਲਾਂ ਜਿਲ•ਾ ਮੋਗਾ ਦੇ ਵਿਕਾਸਸ਼ੀਲ ਵਿਸ਼ਾਲ ਪਿੰਡ ਸਮਾਲਸਰ ਨੂੰ ਹੋਰ ਵਿਕਸਿਤ ਕਰਨ ਲਈ ਚਾਰ ਗਰਾਮ ਪੰਚਾਇਤਾਂ ਨੇ ਆਪਣੀ ਸਹਿਮਤੀ ਦੇ ਮਤੇ ਪਾ ਕੇ ਵਿਧਾਇਕ ਨੂੰ ਸੌਂਪ ਦਿੱਤੇ ਸੀ। ਅਜਿਹੀ ਖਬਰ ਸੀ ਕਿ ਇੱਕ ਸੀਮਿਤ ਸਮੇਂ ਦੌਰਾਨ ਨਗਰ ਪੰਚਾਇਤ ਦੀ ਨੀਂਹ ਤਿਆਰ ਕਰਕੇ ਚੋਣਾਂ ਕਰਵਾਉਣ ਦੀ ਸਕੀਮ ਤਿਆਰ ਹੋ ਰਹੀ ਹੈ। ਹਰ ਵਰਗ ਦੇ ਲੋਕਾਂ ਨੂੰ ਕਿਸੇ…

Read More

ਮੀਟਰ ਰੀਡਰ ਤੇ ਬਿੱਲ ਵੰਡਣ ਵਾਲੇ ਕਾਮਿਆਂ ਦੀ ਛਾਂਟੀ ਦੀ ਸਖਤ ਨਿਖੇਧੀ

ਮੀਟਰ ਰੀਡਰ ਤੇ ਬਿੱਲ ਵੰਡਣ ਵਾਲੇ ਕਾਮਿਆਂ ਦੀ ਛਾਂਟੀ ਦੀ ਸਖਤ ਨਿਖੇਧੀ ਸਮਾਲਸਰ, (ਗਗਨਦੀਪ ਸ਼ਰਮਾਂ):- ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ.) ਸਰਕਲ ਫਰੀਦਕੋਟ ਦੇ ਪ੍ਰਧਾਨ ਰਛਪਾਲ ਸਿੰਘ ਡੇਮਰੂ ਅਤੇ ਸਰਕਲ ਸਕੱਤਰ ਸਵਰਨ ਸਿੰਘ ਔਲਖ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੇ ਨਿੱਜੀਕਰਨ ਦੀ ਨੀਤੀ ਨੂੰ ਅੱਗੇ ਤੋਰਨ ਦੀ ਸਾਜਿਸ਼ ਤਹਿਤ ਪਹਿਲਾਂ ਸਰਕਾਰੀ ਥਰਮਲ ਪਲਾਂਟ ਬੰਦ ਕਰਕੇ ਅੰਦਰ ਕੰਮ ਕਰਦੇ ਛੇ ਸੌ ਪੈਂਤੀ ਠੇਕਾ ਕਾਮਿਆਂ ਦੀ ਛਾਂਟੀ ਕਰ ਦਿੱਤੀ ਸੀ। ਥਰਮਲ ਪਲਾਂਟ ਕਾਮਿਆਂ ਦੇ ਤਿੰਨ ਮਹੀਨੇ ਲੰਮੇ ਸੰਘਰਸ਼ ਅਤੇ ਆਮ ਲੋਕਾਂ ਦੀ ਮਿਲੀ ਹਮਾਇਤ ਸਦਕਾ ਥਰਮਲ ਕਾਮੇ…

Read More

ਹੱਥੋਂਪਾਈ ਦੌਰਾਨ ਗਰਭਵਤੀ ਦੇ 5 ਮਹੀਨੇ ਦੇ ਬੱਚੇ ਦੀ ਹੋਈ ਮੌਤ, ਏ.ਐਸ.ਆਈ. ਸਮੇਤ ਤਿੰਨ ਪੁਲਿਸ ਮੁਲਾਜਮ ਅਤੇ ਦੋ ਹੋਰਾਂ ਤੇ ਮੁਕੱਦਮਾ ਦਰਜ 

ਹੱਥੋਂਪਾਈ ਦੌਰਾਨ ਗਰਭਵਤੀ ਦੇ 5 ਮਹੀਨੇ ਦੇ ਬੱਚੇ ਦੀ ਹੋਈ ਮੌਤ ਏ.ਐਸ.ਆਈ. ਸਮੇਤ ਤਿੰਨ ਪੁਲਿਸ ਮੁਲਾਜਮ ਅਤੇ ਦੋ ਹੋਰਾਂ ਤੇ ਮੁਕੱਦਮਾ ਦਰਜ ਮੋਗਾ , (ਨਵਦੀਪ ਮਹੇਸਰੀ): ਜ਼ਿਲੇ ਦੇ ਪਿੰਡ ਫੂਲੇਵਾਲਾ ਵਿਖੇ ਜਗਾ ਤੇ ਕਬਜ਼ੇ ਦੇ ਰੌਲੇ ਨੂੰ ਲੈ ਕੇ ਇਕ ਗਰਭਵਤੀ ਔਰਤ ਨਾਲ ਹੱਥੋਪਾਈ ਦੌਰਾਨ ਉਸ ਦੇ 5 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਬਾਘਾ ਪੁਰਾਣਾ ਪੁਲਿਸ ਨੇ ਇਸ ਸਬੰਧੀ ਇੰਦਰਜੀਤ ਕੌਰ ਵਾਸੀ ਫੂਲੇ ਵਾਲਾ ਦੇ ਬਿਆਨਾਂ ਤੇ ਅਮਨਦੀਪ ਸਿੰਘ ਵਾਸੀ ਨੱਥੋਵਾਲ, ਉਸ ਦੇ ਇਕ ਰਿਸ਼ਤੇਦਾਰ, ਏ.ਐਸ.ਆਈ. ਸਮੇਤ ਤਿੰਨ ਪੁਲਿਸ ਮੁਲਾਜਮਾਂ ਦੇ ਖਿਲਾਫ ਮੁਕੱਦਮਾ ਦਰਜ…

Read More

ਪਛੜਾ ਸਮਾਜ ਸੰਗਠਨ ਦਾ ਵਫਦ ਮੰਤਰੀਆਂ ਨੂੰ ਮਿਲਿਆ

ਪਛੜਾ ਸਮਾਜ ਸੰਗਠਨ ਦਾ ਵਫਦ ਮੰਤਰੀਆਂ ਨੂੰ ਮਿਲਿਆ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਵਿਚ ਹਰੇਕ ਪਿੰਡ ਵਿਚ ਇਕ ਸੀਟ ਪਛੜੇ ਵਰਗ ਨੂੰ ਦਿੱਤੀ ਜਾਵੇ   ਮੋਗਾ, (ਗੁਰਜੰਟ ਸਿੰਘ) : ਪਛੜਾ ਸਮਾਜ ਸੰਗਠਨ ਦੇ ਅਹੁਦੇਦਾਰਾਂ ਦਾ ਇਕ ਵਫਦ ਬਲਦੇਵ ਸਿੰਘ ਜੰਡੂ ਪ੍ਰਧਾਨ ਰਾਮਗੜੀਆ ਵੈਲਫੇਅਰ ਸੁਸਾਇਟੀ ਮੋਗਾ ਦੀ ਅਗਵਾਈ ਹੇਠ ਸਾਧੂ ਸਿੰਘ ਧਰਮਸੋਤ ਮੰਤਰੀ ਸਮਾਜ ਭਲਾਈ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪੰਚਾਇਤ ਮੰਤਰੀ ਪੰਜਾਬ ਨੂੰ ਪਛੜਾ ਸਮਾਜ ਦੀਆਂ ਭਖਦੀਆਂ ਮੰਗਾਂ ਨੂੰ ਮਨਾਉਣ ਸਬੰਧੀ ਅਤੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਸਬੰਧੀ ਮਿਲਿਆ। ਇਸ ਮੌਕੇ ਡੈਪੂਟੇਸ਼ਨ ਵਿਚ ਗੁਰਪ੍ਰੀਤਮ ਸਿੰਘ ਚੀਮਾਂ, ਰਵਾਇਤ ਸਿੰਘ, ਸੁਰਿੰਦਰ ਸਿੰਘ,…

Read More

ਪਾਣੀ ਦੀ ਸੰਭਾਲ ਸੰਬੰਧੀ ਕੀਤਾ ਨੁੱਕੜ ਨਾਟਕ ਪੇਸ਼

ਪਾਣੀ ਦੀ ਸੰਭਾਲ ਸੰਬੰਧੀ ਕੀਤਾ ਨੁੱਕੜ ਨਾਟਕ ਪੇਸ਼ ਮੋਗਾ, 28 ਅਪ੍ਰੈਲ (ਜਗਮੋਹਨ ਸ਼ਰਮਾ) : ਰਜਿੰਦਰਾ ਪਬਲਿਕ ਸੀਨੀਅਰ ਸੈਕੰਡਰੀ ਵਿੱਚ ਪਾਣੀ ਦੀ ਸੰਭਾਲ ਸੰਬੰਧੀ ਨੁਕੜ ਨਾਟਕ ਇੰਡੀਅਨ ਥੇਟਰ ਐਸਸੋਸੀਅਨ ਵੱਲੋਂ ਪੇਸ਼ ਕੀਤਾ ਗਿਆ। ਇਸ ਨਾਟਕ ਦਾ ਮੁੱਖ ਉਦੇਸ਼ ਪਾਣੀ ਦੀ ਘਾਟ ਸਬੰਧੀ ਜਾਗਰੂਕ ਕਰਨਾ ਸੀ। ਜਿਸ ਵਿਚ ਉਨਾਂ ਨੇ ਬੱਚਿਆਂ ਅਤੇ ਮਾਪਿਆਂ ਨੂੰ ਨਾਟਕ ਰਾਹੀਂ ਸਮਝਾਇਆ ਕਿ ਜੇ ਪਾਣੀ ਨਾ ਰਿਹਾ ਤਾਂ ਸਾਡੀ ਜਿੰਦਗੀ ਦਾ ਕੀ ਹਾਲ ਹੋਵੇਗਾ। ਇਸ ਤੋਂ ਬਾਅਦ ਸਕੂਲ ਚੇਅਰਮੈਨ ਵਾਸੂ ਸ਼ਰਮਾ ਨੇ ਕਿਹਾ ਕਿ ਪਾਣੀ ਹੀ ਸਾਡੀ ਜਿੰਦਗੀ ਹੈ ਅਤੇ ਸਾਨੂੰ ਇਸ ਦੀ ਬੇਫਜੂਲ ਵਰਤੋਂ ਨਹੀਂ ਕਰਨੀ…

Read More

ਬਲੂਮਿੰਗ ਬਡਜ਼ ਸਕੂਲ ਵਿਚ ਕਰਵਾਇਆ ਗਿਆ ਟੇਲੈਂਟ ਹੰਟ

ਬਲੂਮਿੰਗ ਬਡਜ਼ ਸਕੂਲ ਵਿਚ ਕਰਵਾਇਆ ਗਿਆ ਟੇਲੈਂਟ ਹੰਟ ਮੋਗਾ, 28 ਅਪ੍ਰੈਲ (ਜਗਮੋਹਨ ਸ਼ਰਮਾ) : ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਦੇ ਵਿਦਿਆਰਥੀਆਂ ਨੂੰ ਵਿੱਦਿਅਕ ਖੇਤਰ ਦੇ ਨਾਲ ਨਾਲ ਹੋਰ ਖੇਤਰਾਂ ਵਿਚ ਨਿਪੁੰਨ ਕਰਨ ਅਤੇ ਉਨ•ਾਂ ਅੰਦਰਲੀ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਅੱਜ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਵਿਸ਼ੇਸ਼ ਆਯੋਜਿਤ ਕੀਤਾ ਗਿਆ। ਜਿਸ ਦੌਰਾਨ ਅਲੱਗ ਅਲੱਗ ਉਮਰ ਵਰਗ ਦੇ ਗਰੁੱਪ ਬਣਾ ਕੇ ਪਹਿਲੀ ਤੋਂ ਪੰਜਵੀਂ, ਛੇਵੀਂ ਤੋਂ ਅੱਠਵੀਂ, ਨੌਵੀਂ ਤੋਂ ਬਾਰ•ਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਅੰਦਰ ਛੁਪੀ ਪ੍ਰਤਿਭਾ ਨੂੰ…

Read More

ਬਲੂਮਿੰਗ ਬਡਜ਼ ਸਕੂਲ ਵਿਚ ਬਾਲ ਮਜ਼ਦੂਰੀ ਦੇ ਵਿਰੁੱਧ ਚਾਰਟ ਬਣਾ ਕੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਬਲੂਮਿੰਗ ਬਡਜ਼ ਸਕੂਲ ਵਿਚ ਬਾਲ ਮਜ਼ਦੂਰੀ ਦੇ ਵਿਰੁੱਧ ਚਾਰਟ ਬਣਾ ਕੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ ਮੋਗਾ, 28 ਅਪ੍ਰੈਲ (ਜਗਮੋਹਨ ਸ਼ਰਮਾ) : ਸਥਾਨਕ ਪ੍ਰਸਿੱਧ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਗਰੁੱਪ ਚੇਅਰਮੈਨ ਸੰਜੀਵ ਕੁਮਰ ਸੈਣੀ ਦੀ ਅਗਵਾਈ ਵਿਚ ਸਵੇਰ ਦੀ ਪ੍ਰਾਰਥਨਾ ਦੌਰਾਨ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਦੌਰਾਨ ਬਾਲ ਮਜ਼ਦੂਰੀ ਨਾਲ ਸਬੰਧਿਤ ਆਰਟੀਕਲ ਵਿਦਿਆਰਥੀਆਂ ਵੱਲੋਂ ਬੋਲੇ ਗਏ ਅਤੇ ਕਈ ਪ੍ਰਕਾਰ ਦੇ ਚਾਰਟ ਆਦਿ ਬਣਾਏ ਗਏ। ਇਸ ਦੌਰਾਨ ਸਕੂਲ ਪ੍ਰਿੰ: ਮੈਡਮ ਹਮੀਲੀਆ ਰਾਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਾਲ ਮਜ਼ਦੂਰੀ ਨੂੰ ਪੂਰੀ ਤਰ•ਾਂ ਰੋਕਣ ਲਈ ਕਈ ਪ੍ਰਕਾਰ ਦੇ ਕਾਨੂੰਨ ਬਣਾਏ ਗਏ…

Read More