ਡੇਰੇ ਦੇ ਸੇਵਾਦਾਰ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ

ਡੇਰੇ ਦੇ ਸੇਵਾਦਾਰ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਮੋਗਾ, ਜਿਲੇ ਦੇ ਪਿੰਡ ਦਾਤਾ ਵਿਖੇ ਇਕ ਡੇਰੇ ਦੇ ਸੇਵਾਦਾਰ ਵੱਲੋਂ ਦਿਮਾਗੀ ਪ੍ਰੇਸ਼ਾਨੀ ਦੇ ਚੱਲਦਿਆਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਅੰਮ੍ਰਿਤਪਾਲ ਸਿੰਘ (20) ਜੋ ਹਿੰਦੂ ਜਾਤੀ ਨਾਲ ਸਬੰਧ ਰੱਖਦਾ ਸੀ, ਪਿੰਡ ਜਾਰਗਪੁਰ ਨੇੜੇ ਮੁੱਲਾਂਪੁਰ ਦਾ ਰਹਿਣ ਵਾਲਾ ਸੀ। ਪਿਛਲੇ ਛੇ ਮਹੀਨੇ ਤੋਂ ਪਿੰਡ ਦੇ ਡੇਰੇ ਵਿਚ ਸੇਵਾਦਾਰ ਵਜੋਂ ਰਹਿ ਰਿਹਾ ਸੀ। ਅੱਜ ਡੇਰੇ ਵਿਖੇ ਭਗਤ ਰਵੀਦਾਸ ਜੀ ਦੇ ਜਨਮ ਦਿਹਾੜੇ ਸਬੰਧੀ ਸਮਾਗਮ ਚੱਲ ਰਹੇ ਸਨ। ਉਕਤ ਵਿਅਕਤੀ ਕਰੀਬ 12 ਵਜੇ…

Read More

ਰਜਵਾਹੇ ‘ਚ ਡਿੱਗਣ ਨਾਲ ਬਜ਼ੁਰਗ ਦੀ ਮੌਤ

ਰਜਵਾਹੇ ‘ਚ ਡਿੱਗਣ ਨਾਲ ਬਜ਼ੁਰਗ ਦੀ ਮੌਤ ਮੋਗਾ, ਕਸਬਾ ਬੱਧਨੀ ਕਲਾਂ ਦੇ ਪਿੰਡ ਲੋਪੋ ਦੇ ਰਸਤੇ ਵਿਚ ਪੈਂਦੇ ਇਕ ਰਜਬਾਹੇ ਵਿਚ ਬੀਤੀ ਰਾਤ ਇਕ ਬਜ਼ੁਰਗ ਦੇ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਵਿਚ ਜਾਣਕਾਰੀ ਦਿੰਦਿਆਂ ਥਾਣਾ ਬੱਧਨੀ ਕਲਾਂ ਵਿਚ ਤਾਇਨਾਤ ਏ.ਐਸ.ਆਈ. ਪਾਲ ਸਿੰਘ ਨੇ ਦੱਸਿਆ ਕਿ 65 ਸਾਲਾ ਨਛੱਤਰ ਸਿੰਘ ਪੁੱਤਰ ਤੋਲਾ ਸਿੰਘ ਨਿਵਾਸੀ ਮਾਣੂੰਕੇ ਸੰਧਵਾਂ ਪਿਛਲੇ ਲੰਬੇ ਸਮੇਂ ਤੋਂ ਬੱਧਨੀ ਕਲਾਂ ਵਿਚ ਆਪਣੀ ਭੂਆ ਦੇ ਕੋਲ ਰਹਿੰਦਾ ਸੀ। ਪਿੰਡ ਵਿਖੇ ਬਾਬੇ ਦੀ ਦਰਗਾਹ ਤੇ ਮੱਥਾ ਟੇਕਣ ਗਿਆ ਸੀ ਅਤੇ ਵਾਪਸ ਆਉਂਦੇ…

Read More

ਰੇਸ਼ਮ ਸਿੰਘ ਰੰਧਾਵਾ ਨੇ ਮੁੱਖ ਅਧਿਆਪਕ ਦਾ ਅਹੁਦਾ ਸੰਭਾਲਿਆ

ਰੇਸ਼ਮ ਸਿੰਘ ਰੰਧਾਵਾ ਨੇ ਮੁੱਖ ਅਧਿਆਪਕ ਦਾ ਅਹੁਦਾ ਸੰਭਾਲਿਆ ਮੋਗਾ, ਡੀ.ਪੀ.ਆਈ. ਪੰਜਾਬ ਦੇ ਆਰਡਰਾਂ ਅਨੁਸਾਰ ਸਰਕਾਰੀ ਹਾਈ ਸਕੂਲ ਲੋਹਗੜ ਵਿਖੇ ਰੇਸ਼ਮ ਸਿੰਘ ਰੰਧਾਵਾ ਨੇ ਬਤੌਰ ਮੁੱਖ ਅਧਿਆਪਕ ਦਾ ਅਹੁਦਾ ਸੰਭਾਲ ਲਿਆ ਹੈ ਇਸ ਮੌਕੇ ਇੰਚਾਰਜ਼ ਮੁਖੀ ਗੁਰਪਿੰਦਰ ਕੌਰ ਲੋਹਗੜ, ਸੰਤੋਖ ਸਿੰਘ ਭੁੱਲਰ ਐਮ.ਸੀ., ਗੁਰਜੰਟ ਸਿੰਘ ਪ੍ਰਧਾਨ ਮਾਸਟਰ ਕੇਡਰ ਯੂਨੀਅਨ, ਬੇਟਾ ਰਮਿੰਦਰ ਸਿੰਘ ਰੰਧਾਵਾ, ਵਿਸ਼ਾਲ ਸ਼ਰਮਾਂ, ਨਿਰਮਲਜੀਤ ਸਿੰਘ ਮਸੀਤਾਂ ਉਚੇਚੇ ਤੌਰ ਤੇ ਨਾਲ ਸਨ। ਵੱਖ ਵੱਖ ਅਧਿਆਪਕਾਂ ਨੇ ਕਿਹਾ ਕਿ ਮੁੱਖਅਧਿਆਪਕ ਰੇਸ਼ਮ ਸਿੰਘ ਰੰਧਾਵਾ ਦੇ ਗੁਣਾਂ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਉਨਾਂ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨਾਂ…

Read More

ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਅਵਤਾਰ ਦਿਵਸ ਨੂੰ ਸਮਰਪਿਤ ਸਮਾਗਮ

ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਅਵਤਾਰ ਦਿਵਸ ਨੂੰ ਸਮਰਪਿਤ ਸਮਾਗਮ ਮੋਗਾ, ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਅਵਤਾਰ ਦਿਵਸ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸਰਦਾਰ ਨਗਰ ਮੋਗਾ ਦੇ ਸਮਾਗਮ ਬੀਬੀ ਸੁਰਜੀਤ ਕੌਰ ਦੇ ਗ੍ਰਹਿ ਪਿੰਡ ਲੋਹਾਰਾ, ਬਾਬਾ ਫਰੀਦ ਅਕੈਡਮੀ ਚੱਕੀ ਵਾਲੀ ਗਲੀ, ਹਰਜਿੰਦਰਪਾਲ ਸ਼ਰਮਾਂ ਦੇ ਗ੍ਰਹਿ ਭਗਤ ਸਿੰਘ ਨਗਰ ਵਿਖੇ ਹੋਇਆ। ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਤੋਂ ਬਾਅਦ ਪੰਜ ਬਾਣੀਆਂ ਦੇ ਜਾਪ, ਸ੍ਰੀ ਸੁਖਮਨੀ ਸਾਹਿਬ ਦੇ ਜਾਪ ਹੋਏ। ਉਪਰੰਤ ਹਜੂਰੀ ਰਾਗੀ ਭਾਈ ਬਾਜ ਸਿੰਘ ਦੇ ਜਥੇ ਨੇ ਕੀਰਤਨ ਸਰਵਣ ਕੀਤਾ। ਪ੍ਰਿਸੀਪਲ…

Read More

ਅੰਮਰਿਤਸਰ ਵਿਖੇ ਗੁਲਜ਼ਾਰ ਸਿੰਘ ਰਣੀਕੇ ਕੌਮੀ ਪ੍ਰਧਾਨ ਐਸ.ਸੀ. ਵਿੰਗ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦੇ ਹੋਏ ਭੁਪਿੰਦਰ ਸਿੰਘ ਸਾਹੋਕੇ ਐਸ.ਸੀ. ਵਿੰਗ ਜਿਲਾ ਮੋਗਾ ਅਤੇ ਉਨਾਂ ਨਾਲ ਸਰਪੰਚ ਰਣਧੀਰ ਸਿੰਘ ਥਰਾਜ ਅਤੇ ਹੋਰ। ਜ਼ਿਕਰਯੋਗ ਹੈ ਕਿ ਜਿਲਾ ਮੋਗਾ ਦੀ ਵਾਂਗਡੋਰ ਦੁਬਾਰਾ ਫਿਰ ਭੁਪਿੰਦਰ ਸਿੰਘ ਸਾਹੋਕੇ ਦੇ ਹੱਥ ਸੌਂਪੀ ਗਈ ਹੈ ਅਤੇ ਇਸ ਮੌਕੇ ਸਾਹੋਕੇ ਨੇ ਦੁਬਾਰਾ ਐਸ.ਸੀ.ਵਿੰਗ ਜਿਲਾ ਮੋਗਾ ਦਾ ਪ੍ਰਧਾਨ ਬਣਾਉਣ ‘ਤੇ ਪਾਰਟੀ ਹਾਈਕਮਾਂਡ, ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਅਤੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ ਅਤੇ ਪਾਰਟੀ…

Read More

ਜਸਪਾਲ ਸਿੰਘ ਲੋਹਾਮ ਨੇ ਮੁੱਖ ਅਧਿਆਪਕ ਦਾ ਅਹੁਦਾ ਸੰਭਾਲਿਆ

ਜਸਪਾਲ ਸਿੰਘ ਲੋਹਾਮ ਨੇ ਮੁੱਖ ਅਧਿਆਪਕ ਦਾ ਅਹੁਦਾ ਸੰਭਾਲਿਆ   ਮੋਗਾ, ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਸਰਕਾਰੀ ਹਾਈ ਸਕੂਲ ਦੁੱਨੇ ਕੇ ਵਿਖੇ ਜਸਪਾਲ ਸਿੰਘ ਲੋਹਾਮ ਨੇ ਬਤੌਰ ਮੁੱਖ ਅਧਿਆਪਕ ਦਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਇੰਚਾਰਜ਼ ਮੁਖੀ ਨੀਤੀ ਸ਼ਰਮਾ ਦੁੱਨੇਕੇ, ਪ੍ਰਧਾਨ ਜਤਿੰਦਰਪਾਲ ਸਿੰਘ ਖੋਸਾ, ਮੁੱ ਖ ਅਧਿਆਪਕ ਰੇਸ਼ਮ ਸਿੰਘ ਰੰਧਾਵਾ ਲੋਹਗੜ, ਪਿੰ੍ਰਸੀਪਲ ਰਾਜਿੰਦਰ ਕੌਰ ਲੋਹਾਮ ਬੁੱਟਰ, ਮੁੱਖ ਅਧਿਆਪਕ ਰਾਕੇਸ਼ ਬਜਾਜ ਚੰਦ ਨਵਾਂ, ਰਾਮ ਪ੍ਰਸ਼ਾਦ ਬਹੋਨਾ, ਮੁੱਖ ਅਧਿਆਪਕ ਹਰਜਿੰਦਰ ਸਿੰਘ ਢੰਡਾਲ ਘੱਲਕਲਾਂ, ਲੈਕਚਰਾਰ ਇਕਬਾਲ ਸਿੰਘ ਰਾਮੂਵਾਲਾ ਨਵਾਂ, ਧਰਮਿੰਦਰ ਸਿੰਘ ਪੁਰਬਾ, ਮੁੱਖ ਅਧਿਆਪਕ ਨਾਇਬ ਸਿੰਘ ਜੌਹਲ, ਨਰਿੰਦਰਪਾਲ ਸਿੰਘ ਬਰਾੜ…

Read More

ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ ਗਿਆ

ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ ਗਿਆ   ਮੋਗਾ, ਪਿੰਡ ਘੱਲ ਕਲਾਂ ਦੀ ਲੋਕਲ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਛੇਵੀਂ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦਬੇ-ਕੁਚਲੇ, ਲਿਤਾੜੇ ਅਤੇ ਜ਼ੁਲਮ ਦੇ ਸਿਤਾਏ ਹੋਏ ਲੋਕਾਂ ਦੇ ਮਸੀਹਾ ਸ਼੍ਰੀ ਗੁਰੂ ਰਵਿਦਾਸ ਜੀ ਦਾ 641ਵਾਂ ਆਗਮਨ ਪੁਰਬ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਛੇਵੀਂ ਘੱਲ ਕਲਾਂ ਵਿਖੇ ਧੂਮਧਾਮ ਅਤੇ ਧਾਰਮਿਕ ਸਦਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਭਾਈ ਮੇਜਰ ਸਿੰਘ ਵੱਲੋਂ ਨਿਤਨੇਮ ਕੀਤੇ ਗਏ। ਨਿਤਨੇਮ ਉਪਰੰਤ ਹਜੂਰੀ ਗ੍ਰੰਥੀ ਭਾਈ ਸੇਵਕ ਸਿੰਘ ਸੋਢੀ ਵੱਲੋਂ ਕਥਾ ਦੀਵਾਨ ਸਜਾਏ ਗਏ। ਭਾਈ ਸੇਵਕ ਸਿੰਘ ਸੋਢੀ ਜੀ ਨੇ ਨੂਰੀ ਦੀਵਾਨ…

Read More

ਕਾਰ ਅਤੇ ਟੈਂਕਰ ਦੀ ਟੱਕਰ ਵਿਚ ਮਹਿਲਾ ਸਮੇਤ ਦੋ ਦੀ ਮੌਤ

ਕਾਰ ਅਤੇ ਟੈਂਕਰ ਦੀ ਟੱਕਰ ਵਿਚ ਮਹਿਲਾ ਸਮੇਤ ਦੋ ਦੀ ਮੌਤ   ਮੋਗਾ-ਕੋਟਕਪੂਰਾ ਰੋਡ ‘ਤੇ ਸੋਮਵਾਰ ਦੇਰ ਰਾਤ ਕਰੀਬ ਸਾਢੇ 10 ਵਜੇ ਅਮੋਨੀਆ ਗੈਸ ਨਾਲ ਭਰੇ ਇਕ ਕੈਂਟਰ ਅਤੇ ਕਾਰ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ ਕਾਰ ਸਵਾਰ ਇਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕਾਰ ਵਿਚ ਸਵਾਰ ਇਕ ਔਰਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ, ਜਿਸ ਨੇ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ। ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਕਾਲਾ ਪੁੱਤਰ ਗੁਰਮੀਤ ਸਿੰਘ ਉਰਫ ਪੱਪੂ ਸਿੰਘ ਵਾਸੀ ਪ੍ਰੀਤ ਨਗਰ ਮੋਗਾ ਆਪਣੀ ਕਿਸੇ ਪਹਿਚਾਣ ਵਾਲੀ ਔਰਤ ਦੇ ਨਾਲ…

Read More

ਪੰਜਾਬ ਸਰਕਾਰ ਵੱਲੋਂ 31 ਜਨਵਰੀ ਨੂੰ ਸਰਕਾਰੀ ਛੁੱਟੀ ਦਾ ਐਲਾਨ

ਪੰਜਾਬ ਸਰਕਾਰ ਵੱਲੋਂ 31 ਜਨਵਰੀ ਨੂੰ ਸਰਕਾਰੀ ਛੁੱਟੀ ਦਾ ਐਲਾਨ   ਚੰਡੀਗੜ•, (ਨਿਊਜ਼ 24 ਪੰਜਾਬ ਸਰਵਿਸ) : ਪੰਜਾਬ ਸਰਕਾਰ ਨੇ 31 ਜਨਵਰੀ ਨੂੰ ਸ੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ‘ਤੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦਿਨ ਸਾਰੇ ਸਰਕਾਰੀ, ਅਰਧ ਸਰਕਾਰੀ ਅਤੇ ਵਿੱਦਿਅਕ ਸੰਸਥਾਵਾਂ ਬੰਦ ਰਹਿਣਗਆਂ। ਇਸ ਮੌਕੇ ਛੁੱਟੀ ਹੋਣ ਦੀ ਖੁਸ਼ੀ ਵਿਚ ਰਵੀਦਾਸ ਭਾਈਚਾਰੇ ਨੇ ਖੁਸ਼ੀ ਦਾ ਇਜ਼ਹਾਰ ਕੀਤਾ।

Read More

ਸੁਤੰਤਰਤਾ ਸੰਗਰਾਮ ਦੌਰਾਨ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੀ ਯਾਦ ‘ਚ ਮੌਨ ਰੱਖ ਕੇ ਦਿੱਤੀ ਗਈ ਸ਼ਰਧਾਂਜਲੀ

ਸੁਤੰਤਰਤਾ ਸੰਗਰਾਮ ਦੌਰਾਨ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੀ ਯਾਦ ‘ਚ ਮੌਨ ਰੱਖ ਕੇ ਦਿੱਤੀ ਗਈ ਸ਼ਰਧਾਂਜਲੀ   ਮੋਗਾ, ਦੇਸ਼ ਦੇ ਸੁਤੰਤਰਤਾ ਸੰਗਰਾਮ ਦੌਰਾਨ ਆਪਣੀਆਂ ਜਾਨਾਂ ਵਾਰਨ ਵਾਲੇ ਸ਼ਹੀਦਾਂ, ਸੰਗਰਾਮੀਆਂ ਅਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬਲੀਦਾਨ ਦਿਵਸ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ ਦੇ ਸਬੰਧ ਵਿੱਚ ਅੱਜ ਜ਼ਿਲਾ ਪ੍ਰਸ਼ਾਸ਼ਨ ਮੋਗਾ ਵੱਲੋਂ ਮਹਾਨ ਸ਼ਹੀਦਾਂ ਨੂੰ ਉਚੇਚੇ ਤੌਰ ‘ਤੇ ਯਾਦ ਕੀਤਾ ਗਿਆ ਅਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਤੋਂ ਇਲਾਵਾ ਵੱਖ-ਵੱਖ ਦਫ਼ਤਰਾਂ ਦੇ ਅਧਿਕਾਰੀਆਂ/ਕ੍ਰਮਚਾਰੀਆਂ ਵੱਲੋਂ ਆਪਣੇ-ਆਪਣੇ ਦਫ਼ਤਰਾਂ ਵਿੱਚ ਵੀ ਮਹਾਨ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾ…

Read More